Share

cover art for Inqalabi Geet-2

Sukhwant Hundal's podcast

Inqalabi Geet-2

Ep. 8

ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੇ ਇਨਕਲਾਬੀ ਗੀਤ-2


ਇਨਕਲਾਬੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਗੀਤਾਂ ਦੀਆਂ ਕੈਸਟਾਂ ਵਿੱਚੋਂ ਇਕ ਦਾ ਡਿਜੀਟਲ ਰੂਪ ਹੈ। ਗੀਤਾਂ ਦਾ ਇਹ ਸੰਗ੍ਰਹਿ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੀ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ:  


“ਲੋਕ ਵਿਰੋਧੀ ਸਭਿਆਚਾਰ ਦੀ ਹਵਾ ਦਾ ਰੁਖ ਬਦਲਣ ਲਈ, ਜੁਝਾਰੂ ਸਭਿਆਚਾਰ ਲੋਕਾਂ ਵਿੱਚ ਲੈ ਕੇ ਜਾਣਾ ਸਮੇਂ ਦੀ ਲੋੜ ਹੈ। ਪੰਜਾਬ ਨਾਟਕ ਕਲਾ ਕੇਂਦਰ ਨਵੇਂ ਸਮਾਜ ਦੀ ਸਿਰਜਣਾ ਲਈ ਜੂਝਦੇ ਲੋਕਾਂ ਸੰਗ ਕਦਮ ਮਿਲਾ ਕੇ ਮੰਜਿ਼ਲਾਂ ਵੱਲ ਵੱਧ ਰਿਹਾ ਹੈ। ਇਨਕਲਾਬੀ ਗੀਤਾਂ ਦੀ ਇਹ ਦੂਸਰੀ ਗੀਤ ਮਾਲਾ ਲੋਕ ਸੰਗਰਾਮ ਨੂੰ ਸਮਰਪਤ ਹੈ।” ਜੋਰਾ ਸਿੰਘ ਨਸਰਾਲੀ ਅਤੇ ਅਮੋਲਕ ਸਿੰਘ ਦੀਆਂ ਕਲਮਾਂ ਵਿੱਚੋਂ ਫੁੱਟੇ ਵਿਦਰੋਹੀ ਗੀਤਾਂ ਤੋਂ ਇਲਾਵਾ ਹੋਰ ਲੇਖਕਾਂ ਦੇ ਬੋਲਾਂ ਨੂੰ ਅਵਾਜ਼ਾਂ ਦੇ ਰਹੇ ਨੇ ਕ੍ਰਾਂਤੀਵੀਰ, ਪਰਮਜੀਤ ਸਿੰਘ ਚੱਕ ਦੇਸਰਾਜ, ਹੰਸਾ ਸਿੰਘ, ਕਸਤੂਰੀ ਲਾਲ, ਮੇਜਰ ਬਲਦ ਕਲਾਂ, ਅਮੋਲਕ ਸਿੰਘ, ਜੋਰਾ ਸਿੰਘ ਨਸਰਾਲੀ, ਸਤਨਾਮ ਸਿੰਘ, ਨੌਰੰਗ ਭਵਾਨੀਗੜ੍ਹ ਅਤੇ ਮਲੂਕ ਸਿੰਘ। ਸੰਗੀਤ ਦਾ ਰੰਗ ਭਰ ਰਹੇ ਹਨ: ਪਰਮਜੀਤ ਸਿੰਘ ਚੱਕ ਦੇਸਰਾਜ, ਗੁਰਦੀਪ ਸਿੰਘ ਅਤੇ ਸੁਖਦੇਵ ਤੁਲਸੀ। ਆਉ ਧਰਤੀ ਦੇ ਹਰ ਕੋਨੇ ਤੋਂ ਉੱਚੀ ਅਵਾਜ਼ `ਚ ਆਖੀਏ।


ਇਸ ਨੂੰ ਤਿਆਰ ਕਰਨ ਵਾਲੇ ਕਲਾਕਾਰਾਂ/ਸਭਿਆਚਾਰਕ ਕਾਮਿਆਂ ਬਾਰੇ ਵੇਰਵਾ ਇਸ ਪ੍ਰਕਾਰ ਹੈ:


ਸੰਗੀਤ: ਪਰਮਜੀਤ ਸਿੰਘ ਚੱਕ ਦੇਸਰਾਜ, ਗੁਰਦੀਪ ਸਿੰਘ ਅਤੇ ਸੁਖਦੇਵ ਤੁਲਸੀ।

ਗਾਇਕ: ਕ੍ਰਾਂਤੀਵੀਰ, ਪਰਮਜੀਤ ਸਿੰਘ ਚੱਕ ਦੇਸਰਾਜ, ਹੰਸਾ ਸਿੰਘ, ਕਸਤੂਰੀ ਲਾਲ, ਮੇਜਰ ਬਲਦ ਕਲਾਂ, ਅਮੋਲਕ ਸਿੰਘ, ਜੋਰਾ ਸਿੰਘ ਨਸਰਾਲੀ, ਸਤਨਾਮ ਸਿੰਘ, ਨੌਰੰਗ ਭਵਾਨੀਗੜ੍ਹ ਅਤੇ ਮਲੂਕ ਸਿੰਘ।

ਗੀਤ ਲੇਖਕ: ਜੋਰਾ ਸਿੰਘ ਨਸਰਾਲੀ, ਅਮੋਲਕ ਸਿੰਘ ਅਤੇ ਹੋਰ ਲੇਖਕ।


ਮੈਨੂੰ ਇਹ ਕੈਸਟ ਰਾਜ ਕੈਲਗਰੀ ਤੋਂ ਪ੍ਰਾਪਤ ਹੋਈ। ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ।


More episodes

View all episodes