Share

Sukhwant Hundal's podcast
A Tribute to Darshan Singh Canadian-Oct. 12-1986
Ep. 21
•
Darshan Singh Canadian was killed by Khalistani extremists on September 25, 1986 near his ancestral village in Punjab. On October 12, 1986, his friends and comrades gathered in large numbers at IWA hall on Commercial Drive in Vancouver to pay tribute to the man they admired and loved. Here is the recording of the meeting, which was recorded by Sukhwant Hundal.
More episodes
View all episodes
30. ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ - ਹਿੰਦੁਸਤਾਨੀ ਦੀ ਸੰਪਾਦਕੀ -1 ਜੂਨ, 1914
10:44||Ep. 30ਹਿੰਦੁਸਤਾਨੀ ਦੀ ਸੰਪਾਦਕੀ1 ਜੂਨ, 1914 ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ ਲੇਖਕ: ਹਸਨ ਰਹੀਮ 19 ਸੌ 14 ਵਿੱਚ ਹਸਨ ਰਹੀਮ ਸਥਾਨਕ ਹਿੰਦੁਸਤਾਨੀ ਕਮਿਊਨਿਟੀ ਦੇ ਆਗੂਆਂ ਵਿੱਚੋਂ ਇਕ ਸਨ ਅਤੇ ਅੰਗਰੇਜ਼ੀ ਵਿੱਚ 'ਦੀ ਹਿੰਦੁਸਤਾਨੀ' ਨਾਂ ਦਾ ਅਖਬਾਰ ਕੱਢਦੇ ਸਨ। ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹਨਾਂ ਬਹੁਤ ਸਰਗਰਮ ਰੋਲ ਨਿਭਾਇਆ। "ਦੀ ਹਿੰਦੁਸਤਾਨੀ' ਦੇ ਜੂਨ 1914 ਦੇ ਅੰਕ ਵਿੱਚ ਉਹਨਾਂ ਵਲੋਂ ਲਿਖਿਆ ਸੰਪਾਦਕੀ ਪੇਸ਼ ਹੈਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹਨਾਂ ਬਹੁਤ ਸਰਗਰਮ ਰੋਲ ਨਿਭਾਇਆ। "ਦੀ ਹਿੰਦੁਸਤਾਨੀ' ਦੇ ਜੂਨ 1914 ਦੇ ਅੰਕ ਵਿੱਚ ਉਹਨਾਂ ਵਲੋਂ ਲਿਖਿਆ ਸੰਪਾਦਕੀ ਪੇਸ਼ ਹੈ29. Talking Union: songs for organizing
01:13:01||Ep. 29ਟਾਕਿੰਗ ਯੂਨੀਅਨ: ਸੌਂਗਜ਼ ਫਾਰ ਆਰਗੇਨਾਈਜ਼ਿੰਗ ਇਹ ਟੇਪ 1980ਵਿਆਂ ਦੇ ਅਖੀਰ ਵਿੱਚ ਸਲਿੱਮ ਈਵਾਨਜ਼ ਰਿਕਾਰਡਜ਼ ਐਂਡ ਟੇਪਸ ਨੇ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਫਾਰਮ ਵਰਕਰਾਂ ਨੂੰ ਜਥੇਬੰਦ ਕਰਨ ਲਈ ਚਲਦੀ ਜਦੋਜਹਿਦ ਦੇ ਸਮਰਥਨ ਵਿੱਚ ਤਿਆਰ ਕੀਤੀ ਸੀ। ਇਸ ਟੇਪ ਦੇ ਬਹੁਤੇ ਗੀਤ ਅੰਗਰੇਜ਼ੀ ਵਿੱਚ ਹਨ, ਜਿਹੜੇ ਦੁਨੀਆ ਭਰ ਵਿੱਚ ਮਜ਼ਦੂਰਾਂ ਦੀਆਂ ਜਦੋਜਹਿਦਾਂ ਨਾਲ ਸੰਬੰਧਿਤ ਹਨ। ਇਸ ਵਿੱਚ ਇਕ ਗੀਤ ਪੰਜਾਬੀ ਵਿੱਚ ਹੈ ਜਿਸ ਦਾ ਸਿਰਲੇਖ ਹੈ “ਖੇਤ ਮਜ਼ਦੂਰੋ ਘੋਲ ਵਿੱਚ ਆਉ”। ਇਸ ਗੀਤ ਨੂੰ ਲਿਖਿਆ ਹੈ ਸੁਖਵੰਤ ਹੁੰਦਲ ਨੇ ਅਤੇ ਇਸ ਨੂੰ ਪੇਸ਼ ਕਰਨ ਵਾਲੇ ਕਲਾਕਾਰ ਹਨ: ਨਿਜ਼ਾਰ ਦਾਮ ਜੀ, ਹੇਮੀ, ਬਲਵਿੰਦਰ ਰੋਡੇ ਅਤੇ ਰਮੇਸ਼ ਪੁੰਬਕ। ਸਮੁੱਚੀ ਟੇਪ ਦੇ ਕਲਾਕਾਰ: ਫਿਲ ਵਰਨਨ, ਪੀਟ ਸੀਗਰ, ਜੇਨ ਸੈਪ, ਬਲਵਿੰਦਰ ਰੋਡੇ, ਰਮੇਸ਼ ਪੁੰਬਕ, ਅਰਲੀਨ ਮੈਂਟਲ, ਸੀ ਕਾਹਨ, ਹੇਮੀ, ਟੌਮ ਹਾਕਿਨ, ਜਿੰਜਰ ਗਰੁੱਪ, ਯੂਫੋਨਿਅਸਲੀ, ਫੈਮੀਨਿਸਟ, ਨੌਨ ਪਰਫੌਰਮਿੰਗ ਕਿਊਇਨਟੈਟ, ਨਿਜ਼ਾਰ ਅਤੇ ਆਯਾ। Taking Union: songs for organizing Artists: Phil Vernon, Pete Seeger, Jane Sapp, Balwinder Rode, Ramesh Pumbahak, Arlene Mantle, Si Kahn, Hemi, Tom Hawkin, Ginger Group, Euphoniously Feminist, Non-Performing Quintet, Nizar Damji and Aya. This tape was produced by Slim Evans Records and Tapes in the late 1980s to help Canadian Farmworkers Union to raise funds for their organizing work.27. ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓਲੇਖ)
14:50||Ep. 27ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓ-ਲੇਖ)ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵਾਰਾ–ਖਾਣ ਯੋਗ ਘਰਾਂ ਜਾਂ ਅਫੋਰਡੇਬਲ ਹਾਊਸਿੰਗ ਦੀ ਕਿੱਲਤ ਇਕ ਵੱਡੀ ਸਮੱਸਿਆ ਹੈ। ਮੁੱਖ ਧਾਰਾ ਮੀਡੀਏ ਵਿੱਚ ਹਾਲ ਵਿੱਚ ਹੀ ਛਪੀਆਂ ਕਈ ਰਿਪੋਰਟਾਂ ਵਿੱਚ ਕੈਨੇਡਾ ਵਿੱਚ ਆਏ ਨਵੇਂ ਇੰਮੀਗ੍ਰੈਂਟਾਂ ਨੂੰ ਇਸ ਸਮੱਸਿਆ ਦਾ ਕਾਰਨ ਦੱਸਿਆ ਗਿਆ ਹੈ। ਕੈਨੇਡਾ ਦੇ ਕਈ ਸਿਆਸੀ ਨੇਤਾ ਵੀ ਇਹ ਗੱਲ ਦੁਹਰਾ ਰਹੇ ਹਨ। ਉਦਾਹਰਨ ਲਈ ਸੰਨ 2024 ਦੇ ਸ਼ੁਰੂ ਵਿੱਚ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੌਲੀਅਵ ਨੇ ਕਿਹਾ ਸੀ, “ਤੁਹਾਡੇ ਕੋਲ ਉਹਨਾਂ ਲਈ ਜਿੰਨੇ ਘਰ ਹਨ, ਜੇ ਉਸ ਤੋਂ ਵੱਧ ਗਿਣਤੀ ਵਿੱਚ ਪਰਿਵਾਰ ਇੱਥੇ ਆ ਰਹੇ ਹਨ, ਤਾਂ ਇਸ ਨਾਲ ਘਰਾਂ ਦੀਆਂ ਕੀੰਮਤਾਂ ਵਧਣਗੀਆਂ ਹੀ।” ਆਮ ਸੂਝ ਅਨੁਸਾਰ ਆਮ ਲੋਕਾਂ ਨੂੰ ਵੀ ਇਹ ਗੱਲ ਠੀਕ ਲਗਦੀ ਹੈ। ਪਰ ਵਾਰਾ–ਖਾਣ ਯੋਗ ਘਰਾਂ ਦੀ ਸਮੱਸਿਆ ਦਾ ਅਧਿਐਨ ਕਰਨ ਵਾਲੇ ਬਹੁਤ ਸਾਰੇ ਮਾਹਰਾਂ/ਵਿਦਵਾਨਾਂ ਦਾ ਕਹਿਣਾ ਹੈ ਕਿ ਬੇਸ਼ੱਕ ਉੱਪਰੋਂ ਉੱਪਰੋਂ ਦੇਖਿਆਂ ਇਹ ਗੱਲ ਠੀਕ ਲੱਗਦੀ ਹੋਵੇ, ਪਰ ਅਸਲ ਵਿੱਚ ਇਹ ਸਹੀ ਨਹੀਂ। ਉਹਨਾਂ ਅਨੁਸਾਰ ਕੈਨੇਡਾ ਵਿੱਚ ਵਾਰਾ–ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਨਹੀਂ, ਸਗੋਂ ਕੈਨੇਡਾ ਦੀ ਸਰਕਾਰ ਦੀਆਂ ਸੋਸ਼ਲ ਹਾਊਂਸਿੰਗ ਦੇ ਸੰਬੰਧ ਵਿੱਚ ਪਿਛਲੇ ਤਿੰਨ ਕੁ ਦਹਾਕਿਆਂ ਦੌਰਾਨ ਅਪਣਾਈਆਂ ਨੀਤੀਆਂ ਅਤੇ ਘਰਾਂ ਦੀ ਮਾਰਕੀਟ ਵਿੱਚ ਇਨਵੈਸਟਰਾਂ ਦੀ ਦਖਲਅੰਦਾਜ਼ੀ ਹੈ।26. Prof. Arvind's Lecture - ਪ੍ਰੋ: ਅਰਵਿੰਦ ਦਾ ਲੈਕਚਰ
31:12||Ep. 26ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਲੈਕਚਰ ਮਿਤੀ: 30 ਮਾਰਚ, 2025 ਸਥਾਨ: ਸਰੀ, ਕੈਨੇਡਾ ਇਸ ਲੈਕਚਰ ਵਿੱਚ ਪ੍ਰੋ: ਅਰਵਿੰਦ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਵਜੋਂ ਬਿਤਾਏ ਆਪਣੇ ਸਮੇਂ ਦੇ ਤਜਰਬੇ ਨੂੰ ਸਾਂਝੇ ਕਰਦੇ ਹਨ। ਇਸ ਵਿੱਚ 1990ਵਿਆਂ ਵਿੱਚ ਹਿੰਦੁਸਤਾਨ ਵਿੱਚ ਲਾਗੂ ਹੋਈਆਂ ਨਵ-ਉਦਾਰਵਾਦੀ (ਨਿਊ ਲਿਬਰਲ) ਪਾਲਸੀਆਂ, ਪੰਜਾਬ ਵਿੱਚ ਵਿਦਵਾਨਾਂ ਦੇ ਅਕਾਲ, ਪਿਛਲੇ ਸਮਿਆਂ ਵਿੱਚ ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਦੇ ਪੜ੍ਹਾਈ/ਖੋਜ ਨੂੰ ਲੱਗੇ ਧੱਕੇ ਬਾਰੇ, ਪੰਜਾਬ ਵਿੱਚ ਵਿਦਿਆ ਨੂੰ ਪੰਜਾਬੀ ਨਾਲ ਜੋੜਨ ਦੀ ਥਾਂ ਅੰਗਰੇਜ਼ੀ ਨਾਲ ਜੋੜਨ ਦੇ ਪਏ ਅਸਰਾਂ, ਸਕੂਲੀ ਵਿਦਿਆ ਦੇ ਨਿੱਜੀਕਰਨ, ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ, ਪੰਜਾਬ ਵਿੱਚ ਵਾਤਾਵਰਨ ਦੇ ਸੰਕਟ ਆਦਿ ਮੁੱਦਿਆਂ ਬਾਰੇ ਸੰਖੇਪ ਵਿੱਚ ਗੱਲ ਕਰਦੇ ਹਨ।25. History Activism: Dr. Ajay Bhardwaj
21:02||Ep. 25ਹਿਸਟਰੀ ਐਕਟਵਿਜ਼ਮ ਹਿਸਟਰੀ ਐਕਟਵਿਜ਼ਮ ਬਾਰੇ ਇਹ ਗੱਲਬਾਤ ਡਾ: ਅਜੇ ਭਾਰਦਵਾਜ ਨੇ 1982 ਤੋਂ 1989 ਤੱਕ ਕੈਨੇਡਾ ਤੋਂ ਨਿਕਲਦੇ ਰਹੇ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦੇ ਲਾਂਚ ਸਮਾਗਮ ਸਮੇਂ 26 ਮਈ 2024 ਨੂੰ ਸਰੀ ਵਿੱਚ ਪੇਸ਼ ਕੀਤੀ। ਡਾ: ਅਜੇ ਭਾਰਦਵਾਜ ਪੰਜਾਬੀ ਦੇ ਜਾਣੇ ਪਛਾਣੇ ਡਾਕੂਮੈਂਟਰੀ ਫਿਲਮ ਮੇਕਰ ਹਨ। ਅਪ੍ਰੈਲ 2022 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ। ਆਪਣੀ ਪੀ ਐੱਚ ਡੀ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਪੰਜਾਬੀਆਂ/ਭਾਰਤੀਆਂ ਦੇ ਇਤਿਹਾਸ `ਤੇ ਕੰਮ ਕੀਤਾ। ਇਸ ਸਮੇਂ ਉਹ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਦੀ ਹਿਊਮੈਨਟੀਜ਼ ਵਿੱਚ ਪੋਸਟ ਡੌਕਟਰਲ ਫੈਲੋ ਹਨ।24. An Interview with Sant Ram Udasi
48:24||Ep. 24ਸੰਤ ਰਾਮ ਉਦਾਸੀ ਸੰਨ 1979 ਵਿੱਚ ਕੈਨੇਡਾ ਆਏ ਸਨ। ਉਸ ਸਮੇਂ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ ਵਤਨੋਂ ਦੂਰ ਦੇ ਸੰਪਾਦਕ ਸਾਧੂ ਬਿਨਿੰਗ ਨੇ ਇਕ ਇੰਟਰਵਿਊ ਕੀਤੀ ਸੀ। ਪੇਸ਼ ਹੈ ਉਹ ਇੰਟਰਵਿਊ।23. An Interview with the Punjabi Theatre Activist Samuel John
01:44:42||Ep. 23ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ :ਪੰਜਾਬ ਦੇ ਰੰਗਕਰਮੀ ਸੈਮੂਅਲ ਜੌਹਨ ਨਾਲ ਇਹ ਮੁਲਾਕਾਰਤ 14 ਅਪ੍ਰੈਲ 2015 ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕੀਤੀ ਗਈ ਸੀ।ਇਹ ਇੰਟਰਵਿਊ ਲਿਖਤੀ ਰੂਪ ਵਿੱਚ ਹੇਠ ਲਿਖੇ ਲੰਿਕ `ਤੇ ਪੜ੍ਹੀ ਜਾ ਸਕਦੀ ਹੈ:https://sukhwanthundal.wordpress.com/2016/01/28/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%A6%E0%A9%87-%E0%A8%A6%E0%A8%BF%E0%A8%B9%E0%A8%BE%E0%A9%9C%E0%A9%80%E0%A8%A6%E0%A8%BE%E0%A8%B0-%E0%A8%B0%E0%A9%B0%E0%A8%97%E0%A8%95/22. An Interview with Om Puri
01:56:59||Ep. 22ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇੰਟਰਵਿਊਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇਹ ਇੰਟਰਵਿਊ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ 1992 ਵਿੱਚ ਵੈਨਕੂਵਰ ਵਿੱਚ ਕੀਤੀ ਸੀ। ਇਸ ਵਿੱਚ ਓਮ ਪੁਰੀ ਨੇ ਆਪਣੇ ਜੀਵਨ ਅਤੇ ਫਿਲਮੀ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ਼ਾਇਦ Eਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਕੀਤੀ ਪਹਿਲੀ ਇੰਟਰਵਿਊ ਹੈ। ਲਉ ਸੁਣੋ ਇਹ ਇੰਟਰਵਿਊ।