Share

Sukhwant Hundal's podcast
Talking Union: songs for organizing
ਟਾਕਿੰਗ ਯੂਨੀਅਨ: ਸੌਂਗਜ਼ ਫਾਰ ਆਰਗੇਨਾਈਜ਼ਿੰਗ
ਇਹ ਟੇਪ 1980ਵਿਆਂ ਦੇ ਅਖੀਰ ਵਿੱਚ ਸਲਿੱਮ ਈਵਾਨਜ਼ ਰਿਕਾਰਡਜ਼ ਐਂਡ ਟੇਪਸ ਨੇ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਫਾਰਮ ਵਰਕਰਾਂ ਨੂੰ ਜਥੇਬੰਦ ਕਰਨ ਲਈ ਚਲਦੀ ਜਦੋਜਹਿਦ ਦੇ ਸਮਰਥਨ ਵਿੱਚ ਤਿਆਰ ਕੀਤੀ ਸੀ। ਇਸ ਟੇਪ ਦੇ ਬਹੁਤੇ ਗੀਤ ਅੰਗਰੇਜ਼ੀ ਵਿੱਚ ਹਨ, ਜਿਹੜੇ ਦੁਨੀਆ ਭਰ ਵਿੱਚ ਮਜ਼ਦੂਰਾਂ ਦੀਆਂ ਜਦੋਜਹਿਦਾਂ ਨਾਲ ਸੰਬੰਧਿਤ ਹਨ। ਇਸ ਵਿੱਚ ਇਕ ਗੀਤ ਪੰਜਾਬੀ ਵਿੱਚ ਹੈ ਜਿਸ ਦਾ ਸਿਰਲੇਖ ਹੈ “ਖੇਤ ਮਜ਼ਦੂਰੋ ਘੋਲ ਵਿੱਚ ਆਉ”। ਇਸ ਗੀਤ ਨੂੰ ਲਿਖਿਆ ਹੈ ਸੁਖਵੰਤ ਹੁੰਦਲ ਨੇ ਅਤੇ ਇਸ ਨੂੰ ਪੇਸ਼ ਕਰਨ ਵਾਲੇ ਕਲਾਕਾਰ ਹਨ: ਨਿਜ਼ਾਰ ਦਾਮ ਜੀ, ਹੇਮੀ, ਬਲਵਿੰਦਰ ਰੋਡੇ ਅਤੇ ਰਮੇਸ਼ ਪੁੰਬਕ।
ਸਮੁੱਚੀ ਟੇਪ ਦੇ ਕਲਾਕਾਰ: ਫਿਲ ਵਰਨਨ, ਪੀਟ ਸੀਗਰ, ਜੇਨ ਸੈਪ, ਬਲਵਿੰਦਰ ਰੋਡੇ, ਰਮੇਸ਼ ਪੁੰਬਕ, ਅਰਲੀਨ ਮੈਂਟਲ, ਸੀ ਕਾਹਨ, ਹੇਮੀ, ਟੌਮ ਹਾਕਿਨ, ਜਿੰਜਰ ਗਰੁੱਪ, ਯੂਫੋਨਿਅਸਲੀ, ਫੈਮੀਨਿਸਟ, ਨੌਨ ਪਰਫੌਰਮਿੰਗ ਕਿਊਇਨਟੈਟ, ਨਿਜ਼ਾਰ ਅਤੇ ਆਯਾ।
Taking Union: songs for organizing
Artists: Phil Vernon, Pete Seeger, Jane Sapp, Balwinder Rode, Ramesh Pumbahak, Arlene Mantle, Si Kahn, Hemi, Tom Hawkin, Ginger Group, Euphoniously Feminist, Non-Performing Quintet, Nizar Damji and Aya.
This tape was produced by Slim Evans Records and Tapes in the late 1980s to help Canadian Farmworkers Union to raise funds for their organizing work.
More episodes
View all episodes

41. ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ
01:02:09||Ep. 41ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ ਲੇਖਕ: ਥੌਮਸ ਆਈ. ਪੇਲੀ ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ (ਇਹ ਲੇਖ ਪਹਿਲੀ ਵਾਰ ਮੰਥਲੀ ਰਿਵੀਊ ਮੈਗਜ਼ੀਨ ਦੇ ਜੂਨ 2025 ਦੇ ਅੰਕ ਵਿੱਚ ਛਪਿਆ ਸੀ-ਅਨੁਵਾਦਕ)ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਚੱਲ ਰਹੀ ਹੈ। ਉਹ ਕਾਰਕ ਕੈਂਚੀ ਦੇ ਦੋ ਫਲ਼ਾਂ (ਬਲੇਡਾਂ) ਵਾਂਗ ਹਨ, ਅਤੇ ਲੜਾਈ ਨੂੰ ਸਮਝਣ ਲਈ ਦੋਵਾਂ ਫਲ਼ਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਬਾਹਰੀ ਕਾਰਕ ਠੰਢੀ ਜੰਗ ਤੋਂ ਬਾਅਦ ਅਮਰੀਕਾ ਦੀ ਭੂ-ਰਾਜਨੀਤਕ ਰਣਨੀਤੀ (ਜੀਓ-ਪੁਲੀਟੀਕਲਸਟਰੈਟਜੀ) ਅਤੇ ਅਮਰੀਕਾ ਦੇ ਸਮਰਥਨ ਅਧੀਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨੌਰਥ ਐਟਲਾਂਟਕ ਟ੍ਰੀਟੀ ਆਰਗੇਨਾਈਜੇਸ਼ਨ - ਨੇਟੋ) ਦੇ ਪੂਰਬ ਵੱਲ ਪਸਾਰ ਨਾਲ ਸੰਬੰਧਿਤ ਹਨ। ਉਸ ਪਸਾਰ ਨੂੰ ਸਿਰਫ਼ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਪੈਦਾ ਹੋਈਆਂ ਦਰਾੜਾਂ (ਅੰਦਰੂਨੀ ਕਾਰਕਾਂ) ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਬਾਹਰੀ ਕਾਰਕ ਲੜਾਈ ਨੂੰ ਉਕਸਾਉਣ ਅਤੇ ਸ਼ਾਂਤੀ ਵਿੱਚ ਰੁਕਾਵਟ ਪਾਉਣ ਵਿੱਚ ਸ਼ਾਮਲ ਅਮਰੀਕਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹਨ।
40. ਕਹਾਣੀ ਰੁਲਦਾ ਬਚਪਨ - ਅਮਨਪਾਲ ਸਾਰਾ
10:32||Ep. 40ਕਹਾਣੀ ਰੁਲਦਾ ਬਚਪਨ ਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰ
39. ਕਹਾਣੀ ਮਾਰਗਰੀਤਾ-ਅਮਨਪਾਲ ਸਾਰਾ
15:02||Ep. 39ਕਹਾਣੀ: ਮਾਰਗਰੀਤਾਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰਪ੍ਰੋਡਿਊਸਰ: ਸੁਖਵੰਤ ਹੁੰਦਲ
38. ਕਹਾਣੀ ਸਰਦ ਰਿਸ਼ਤੇ - ਅਮਨਪਾਲ ਸਾਰਾ
11:31||Ep. 38ਕੈਨੇਡੀਅਨ ਪੰਜਾਬੀ ਕਹਾਣੀ - ਸਰਦ ਰਿਸ਼ਤੇਲੇਖਕ: ਅਮਨਪਾਲ ਸਾਰਾਅਵਾਜ਼: ਤਮਨਪ੍ਰੀਤ ਕੌਰ
37. ਸਿਰ ਦਾ ਭਾਰ (ਕਹਾਣੀ) - ਸਾਧੂ ਬਿਨਿੰਗ
10:58||Ep. 37ਕੈਨੇਡੀਅਨ ਪੰਜਾਬੀ ਕਹਾਣੀ - ਸਿਰ ਦਾ ਭਾਰਲੇਖਕ: ਸਾਧੂ ਬਿਨਿੰਗਅਵਾਜ਼: ਤਮਨਪ੍ਰੀਤ ਕੌਰ
36. ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ - ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ
01:03:18||Ep. 36ਦਰਸ਼ਨ ਸਿੰਘ ਕਨੇਡੀਅਨ: ਕੈਨੇਡਾ ਵਿੱਚ ਦਸ ਵਰ੍ਹੇ ਲੇਖਕ: ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲਅਵਾਜ਼: ਅੰਮ੍ਰਿਤਪਾਲ ਕੌਰ ਅਮਨ
35. ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? - ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗ
01:08:44||Ep. 35ਭਾਰਤੀਆਂ ਨੇ ਕੈਨੇਡਾ ਵਿੱਚ ਵੋਟ ਦਾ ਹੱਕ ਕਿਸ ਤਰ੍ਹਾਂ ਲਿਆ? ਲੇਖਕ: ਸੁਖਵੰਤ ਹੁੰਦਲ ਅਤੇ ਸਾਧੂ ਬਿਨਿੰਗਅਵਾਜ਼: ਅੰਮ੍ਰਿਤਪਾਲ ਕੌਰ ਅਮਨ
34. ਫੌਜੀ ਬੰਤਾ ਸਿੰਘ (ਕਹਾਣੀ) - ਸਾਧੂ ਬਿਨਿੰਗ
18:56||Ep. 34ਫੌਜੀ ਬੰਤਾ ਸਿੰਘ (ਕਹਾਣੀ) ਲੇਖਕ: ਸਾਧੂ ਬਿਨਿੰਗਅਵਾਜ਼: ਤਮਨਪ੍ਰੀਤ ਕੌਰ
33. ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ – ਡਾ: ਹਿਊ ਜਾਹਨਸਨ
01:09:30||Ep. 33ਉੱਤਰੀ ਅਮਰੀਕਾ ਵਿੱਚ 1908-1918 ਤੱਕ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ ਲੇਖਕ: ਡਾਕਟਰ ਹਿਊ ਜਾਹਨਸਨ -ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ -ਅਵਾਜ਼: ਅੰਮ੍ਰਿਤਪਾਲ ਕੌਰ ਅਮਨ - ਫੋਟੋ ਦਾ ਵੇਰਵਾ: ਉੱਤਰੀ ਅਮਰੀਕਾ ਵਿੱਚ ਭਾਰਤੀ ਦੇਸ਼ਭਗਤਾਂ ਦੀ ਜਾਸੂਸੀ ਕਰਨ ਵਾਲਾ ਵਿਲੀਅਮ ਸੀ ਹਾਪਕਿਨਸਨ (ਧੁਰ ਸੱਜੇ) ਕੈਨੇਡਾ ਦੇ ਹੋਰ ਅਧਿਕਾਰੀਆਂ ਨਾਲ।