(See English below)
ਸਮੇਂ ਦੀ ਅਵਾਜ਼ ਰੇਡੀਓਪ੍ਰੋਗਰਾਮ ਸੰਨ 1986 ਅਤੇ 1989 ਵਿਚਕਾਰ ਇਕ ਹਫਤਾਵਾਰੀ ਰੇਡੀਉ ਮੈਗਜ਼ੀਨ ਦੇ ਤੌਰ `ਤੇ ਹਰ ਸਨਿਚਰਵਾਰ ਨੂੰ ਵੈਨਕੂਵਰ ਕੋਅਪ੍ਰੇਟਿਵ ਰੇਡੀਉ `ਤੇ ਪ੍ਰਸਾਰਤ ਕੀਤਾ ਜਾਂਦਾ ਸੀ। ਪਹਿਲੀ ਅਤੇ ਦੂਜੀ ਪੀੜ੍ਹੀ ਦੇ ਮੈਂਬਰਾਂ ਵਲੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਸਾਰਿਤ ਕੀਤੇ ਜਾਂਦੇ ਇਸ ਪ੍ਰੋਗਰਾਮ ਵਿੱਚ ਕੈਨੇਡਾ ਦੀ ਸਾਊਥ ਏਸ਼ੀਅਨ ਕਮਿਊਨਿਟੀ `ਤੇ ਪ੍ਰਭਾਵ ਪਾਉਣ ਵਾਲੇ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਸਥਾਨਕ ਅਤੇ ਕੈਨੇਡਾ ਦੀਆਂ ਫੇਰੀਆਂ `ਤੇ ਆਏ ਅੰਤਰਰਾਸ਼ਟਰੀ ਵਿਚਾਰਵਾਨਾਂ, ਸਿਆਸੀ ਅਤੇ ਸਮਾਜਕ ਕਾਰਕੁਨਾਂ, ਲੇਖਕਾਂ, ਕਲਾਕਾਰਾਂ, ਔਰਤ ਦੇ ਮਸਲਿਆਂ ਬਾਰੇ ਕੰਮ ਕਰ ਰਹੇ ਵਰਕਰਾਂ, ਸਭਿਆਚਾਰਕ ਕਾਮਿਆਂ ਆਦਿ ਨਾਲ ਗੱਲਬਾਤ ਅਤੇ ਅਗਾਂਹਵਧੂ ਗੀਤ ਸੰਗੀਤ ਪੇਸ਼ ਕੀਤਾ ਜਾਂਦਾ ਸੀ। ਇਸ ਪ੍ਰੋਗਰਾਮ ਵਿੱਚ ਕੋਈ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ ਸੀ। ਪ੍ਰੋਗਰਾਮ ਦਾ ਮਕਸਦ ਪੈਸਾ ਕਮਾਉਣਾ ਨਹੀਂ ਸਗੋਂ ਕਮਿਊਨਿਟੀ ਨੂੰ ਉਸ ਦੇ ਦਰਪੇਸ਼ ਮਸਲਿਆਂ ਬਾਰੇ ਚੇਤਨ ਕਰਨਾ ਸੀ।
ਇਸ ਰੇਡੀਉ ਪ੍ਰੋਗਰਾਮ ਵਿੱਚ ਪ੍ਰਸਾਰਿਤ ਕੀਤੇ ਗਏ 70 ਕੁ ਦੇ ਕਰੀਬ ਪੁਰਾਣੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਪੇਸ਼ ਕੀਤੀ ਜਾ ਰਹੀ ਹੈ। \"ਸਮੇਂ ਦੀ ਅਵਾਜ਼\" ਦੇ ਪੁਰਾਣੇ ਪ੍ਰੋਗਰਾਮਾਂ ਦੀ ਇਸ ਆਰਕਾਈਵ ਵਿੱਚ ਉਸ ਸਮੇਂ ਦੀ ਕੈਨੇਡਾ ਦੀ ਪੰਜਾਬੀ/ਭਾਰਤੀ/ਸਾਊਥ ਏਸ਼ੀਅਨ ਕਮਿਊਨਿਟੀ ਦੇ ਸਭਿਆਚਾਰਕ ਜੀਵਨ ਅਤੇ ਸਮਾਜਕ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਮੌਜੂਦ ਹੈ। ਸਾਨੂੰ ਆਸ ਹੈ ਕਿ ਇਹ ਆਰਕਾਈਵ ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰੇਗੀ ਕਿ 1980ਵਿਆਂ  ਦੇ ਸਮੇਂ ਵਿੱਚ ਕੈਨੇਡਾ ਦੀ ਪੰਜਾਬੀ/ਭਾਰਤੀ ਕਮਿਊਨਿਟੀ ਕਿਸ ਤਰ੍ਹਾਂ ਦੀ ਸੀ? ਇਸ ਦੇ ਸਾਹਮਣੇ ਕੀ ਮਸਲੇ ਸਨ? ਇਹ ਉਹਨਾਂ ਨਾਲ ਨਿਪਟਣ ਲਈ ਕੀ ਕਰ ਰਹੀ ਸੀ? ਇਹ ਆਰਕਾਈਵ ਆਮ ਲੋਕਾਂ, ਕਮਿਊਨਿਟੀ ਦੇ ਇਤਿਹਾਸ ਦੇ ਵਿਦਿਆਰਥੀਆਂ ਅਤੇ ਖੋਜੀਆਂ ਲਈ ਇਕ ਪ੍ਰਮਾਣਕ ਅਤੇ ਕੀਮਤੀ ਜਾਣਕਾਰੀ ਦਾ ਸ੍ਰੋਤ ਬਣੇਗੀ।
The radio program Samai Di Awaz (The Voice of the Times) was broadcast for an hour each Saturday on Vancouver Co-op Radio, 102.7 FM during 1986-1989 in the format of a weekly radio magazine. A bilingual program delivered in Punjabi and English, its content was made of both global and local issues that affected the community. It did not run advertisements because the program’s goal was not to earn profit, but to raise the community’s awareness about the challenges faced by it.
We are pleased to present an archive of 70 episodes of this program in this show. This collection serves as a significant record of the cultural life and social history of Canada’s Punjabi/South Asian community during that period. We hope the archive will serve as a valuable resource, enabling people to gain insight into the community's life in the 1980s, the challenges it faced, and the community's efforts to address those challenges. This archive will act as an authoritative source, providing strong, evidence-based information that can benefit the general public, community history students, scholars, and researchers.
","author_name":"Sukhwant Hundal"}