{"version":"1.0","type":"rich","provider_name":"Acast","provider_url":"https://acast.com","height":250,"width":700,"html":"<iframe src=\"https://embed.acast.com/$/621077e23443010014c03c9c/697f8b8e3dc163046e4c9298?\" frameBorder=\"0\" width=\"700\" height=\"250\">","title":"ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ","thumbnail_width":200,"thumbnail_height":200,"thumbnail_url":"https://open-images.acast.com/shows/621077e23443010014c03c9c/1769966307717-ddc7d50e-2133-4a35-97d3-89700c590ea2.jpeg?height=200","description":"
 ਯੂਕਰੇਨ ਵਿੱਚ ਜੰਗ—ਇੱਕ ਇਤਿਹਾਸ: ਅਮਰੀਕਾ ਨੇ ਉੱਤਰ-ਸੋਵੀਅਤ ਵਿਵਸਥਾ ਵਿੱਚ ਪਈਆਂ ਦਰਾੜਾਂ ਦਾ ਕਿਵੇਂ ਫਾਇਦਾ ਉਠਾਇਆ
ਲੇਖਕ: ਥੌਮਸ ਆਈ. ਪੇਲੀ
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
(ਇਹ ਲੇਖ ਪਹਿਲੀ ਵਾਰ ਮੰਥਲੀ ਰਿਵੀਊ ਮੈਗਜ਼ੀਨ ਦੇ ਜੂਨ 2025 ਦੇ ਅੰਕ ਵਿੱਚ ਛਪਿਆ ਸੀ-ਅਨੁਵਾਦਕ)
ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਅੰਦਰੂਨੀ ਅਤੇ ਬਾਹਰੀ ਕਾਰਕਾਂ ਨਾਲ ਚੱਲ ਰਹੀ ਹੈ। ਉਹ ਕਾਰਕ ਕੈਂਚੀ ਦੇ ਦੋ ਫਲ਼ਾਂ (ਬਲੇਡਾਂ) ਵਾਂਗ ਹਨ, ਅਤੇ ਲੜਾਈ ਨੂੰ ਸਮਝਣ ਲਈ ਦੋਵਾਂ ਫਲ਼ਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ। ਬਾਹਰੀ ਕਾਰਕ ਠੰਢੀ ਜੰਗ ਤੋਂ ਬਾਅਦ ਅਮਰੀਕਾ ਦੀ ਭੂ-ਰਾਜਨੀਤਕ ਰਣਨੀਤੀ (ਜੀਓ-ਪੁਲੀਟੀਕਲਸਟਰੈਟਜੀ) ਅਤੇ ਅਮਰੀਕਾ ਦੇ ਸਮਰਥਨ ਅਧੀਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨੌਰਥ ਐਟਲਾਂਟਕ ਟ੍ਰੀਟੀ ਆਰਗੇਨਾਈਜੇਸ਼ਨ - ਨੇਟੋ) ਦੇ ਪੂਰਬ ਵੱਲ ਪਸਾਰ ਨਾਲ ਸੰਬੰਧਿਤ ਹਨ। ਉਸ ਪਸਾਰ ਨੂੰ ਸਿਰਫ਼ ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਪੈਦਾ ਹੋਈਆਂ ਦਰਾੜਾਂ (ਅੰਦਰੂਨੀ ਕਾਰਕਾਂ) ਦੇ ਹਵਾਲੇ ਨਾਲ ਹੀ ਸਮਝਿਆ ਜਾ ਸਕਦਾ ਹੈ। ਬਾਹਰੀ ਕਾਰਕ ਲੜਾਈ ਨੂੰ ਉਕਸਾਉਣ ਅਤੇ ਸ਼ਾਂਤੀ ਵਿੱਚ ਰੁਕਾਵਟ ਪਾਉਣ ਵਿੱਚ ਸ਼ਾਮਲ ਅਮਰੀਕਾ ਦੀ ਭੂਮਿਕਾ ਨੂੰ ਉਜਾਗਰ ਕਰਦੇ ਹਨ।
","author_name":"Sukhwant Hundal"}